Emergency a Latina per assistenza gratuita

ਐਮਰਜੇਂਸੀ ਦੇ ਮੋਬਾਈਲ ਕਲੀਨਿਕ ਨੇ ਆਪਣੇ ਸੱਭਿਆਚਾਰਕ ਵਿਚੋਲਿਆਂ, ਨਰਸਾਂ ਅਤੇ ਡਾਕਟਰ ਦੇ ਨਾਲ ਲਾਤੀਨਾ ਦੇ ਜ਼ਿਲੇ ਵਿੱਚ ਆਪਣੀ ਸੇਵਾ ਨੂੰ ਸ਼ੁਰੂ ਕੀਤਾ ਹੈ ਤਾਂਕਿ ਇਥੇ ਮੌਜੂਦ ਹਰੇਕ ਨਾਗਰਿਕ ਭਾਵੇਂ  ਉਹ ਇਟਾਲੀਅਨ ਜਾਂ ਵਿਦੇਸ਼ੀ ਹੈ, ਨੂੰ ਉਸਦੀ ਬਣਦੀ ਸਿਹਤ-ਸਮਾਜਿਕ ਸੇਵਾਵਾਂ ਦਾ ਹੱਕ ਪ੍ਰਾਪਤ ਹੋ ਸਕੇ ਜਿਸਦਾ ਉਹ ਪੂਰਾ ਹੱਕਦਾਰ ਹੈ।

ਇਹ ਮੁਮਕਿਨ ਹੈ ਕਿ ਐਮੇਰਜੇਂਸੀ ਦੇ ਮੋਬਾਈਲ ਕਲੀਨਿਕ ਦੀਆਂ ਸੇਵਾਵਾਂ ਦਾ ਲਾਭ ਲੈਣ ਵਾਲੇ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹੋਣ, ਖਾਸਕਰਕੇ ਭਾਰਤੀ, ਜੋਕਿ ਪੌਂਤੀਣੋ ਖੇਤਰ ਵਿੱਚ ਮੌਜੂਦ ਹਨ ਅਤੇ ਜ਼ਿਆਦਾਤਰ ਖੇਤੀਬਾੜੀ ਦੇ ਖੇਤਰ ਵਿੱਚ ਮਜਦੂਰਾਂ ਵਾਂਗ ਕੰਮ ਕਰਦੇ ਹਨ।

ਐਮੇਰਜੇਂਸੀ ਦੀਆਂ ਸੇਵਾਵਾਂ ਨਾਲ ਪੌਂਤੀਣੋ ਖੇਤਰ ਵਿੱਚ ਖੇਤੀਬਾੜੀ ਦਾ ਕੰਮ ਕਰਨ ਵਾਲੇ ਹਜਾਰਾਂ ਵਸਨੀਕ ਲੋਕਾਂ ਦੀਆਂ ਸਿਹਤ ਅਤੇ ਸਮਾਜਿਕ ਹਾਲਾਤਾਂ ਵਿੱਚ ਸੁਧਾਰ ਵਿੱਚ ਮਦਦ ਹੋਵੇਗੀ।

ਐਮੇਰਜੇਂਸੀ ਦਾ ਪ੍ਰੋਗਰਾਮ ਇਤਾਲਿਆ ਕੀ ਹੈ ?

ਪਛੜੇ ਅਤੇ ਦੂਰ ਸਥਿਤ ਜਗਹ ਜਿਵੇਂ ਕਿ ਖੇਤੀ ਵਾਲੇ ਖੇਤਰ ਅਤੇ ਸ਼ਹਿਰ ਦੇ ਬਾਹਰੀ ਦੂਰ-ਦਰਾਜ਼ ਇਲਾਕੇ ਵਿੱਚ ਡਾਕਟਰੀ ਸਹਾਇਤਾ ਨੂੰ ਪਹੁਚਾਉਣ ਲਈ “ਪ੍ਰੋਗਰਾਮ ਇਤਾਲਿਆ”, ਇਟਾਲੀਅਨ ਖੇਤਰ ਜਿਵੇਂਕਿ ਮਿਲਾਨ ਤੋਂ ਲੈ ਕੇ ਭੁਚਾਲ ਨਾਲ ਪੀੜਿਤ ਖੇਤਰ ਵਿੱਚ ਮੋਬਾਈਲ ਕਲੀਨਿਕਦੀ ਸੇਵਾ ਨੂੰ ਉਪਲੱਬਧ ਕਰਾਉਂਦਾ ਹੈ।

ਪੌਂਤੀਣੋ ਖੇਤਰ ਵਿੱਚ ਮੋਬਾਈਲ ਕਲੀਨਕ ਕਿਉਂ ?

ਦਿਸੰਬਰ 2016 ਵਿੱਚ ਐਮੇਰਜੇਂਸੀ ਨੇ ਸਥਾਨਿਕ ਸਿਹਤ ਵਿਭਾਗ ਨਾਲ ਮਿਲ ਕੇ ਇੱਕ ਮੋਬਾਈਲ ਕਲੀਨਿਕ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ, ਜਿਸ ਦਾ ਮਕਸਦ ਕਮਜ਼ੋਰ ਵਰਗ ਨਾਲ ਸੰਬੰਧਤ ਲੋਕਾਂ ਨੂੰ, ਇਟਾਲੀਅਨ ਅਤੇ ਵਿਦੇਸ਼ੀ ਬਿਨਾ ਕਿਸੇ ਭੇਦਭਾਵ ਦੇ, ਸਿਹਤ-ਸਮਾਜਿਕ ਸੇਵਾਵਾਂ ਸੰਬੰਧੀ ਦਿਸ਼ਾ-ਨਿਰਦੇਸ਼ ਅਤੇ ਮੁੱਢਲੀ ਡਾਕਟਰੀ ਸਹਾਇਤਾ ਦਾ ਪ੍ਰਦਾਨ ਕਰਨਾ ਹੈ।

ਇਹ ਕਲੀਨਿਕ ਹਰੇਕ ਉਸ ਵਿਅਕਤੀ ਲਈ ਖੁੱਲ੍ਹਾ ਹੈ ਜਿਸਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ, ਜਿਵੇਂਕਿ ਜੇਕਰ ਕੋਈ ਭੇਦਭਾਵ ਦਾ ਸ਼ਿਕਾਰ ਹੈ, ਜਾਂ ਬਿਨਾ ਰਿਹਾਇਸ਼ ਦੇ ਹੈ ਅਤੇ ਵਿਦੇਸ਼ੀ ਹੈ।

2011 ਵਿੱਚ ਸਾਡੇ ਕਲਨੀਕਾਂ ਨੇ ਖੇਤੀਬਾੜੀ ਨਾਲ ਸੰਬੰਧਤ ਮਜਦੂਰਾਂ ਨੂੰ ਸਿਹਤ ਸੇਵਾਵਾਂ ਦੇਣੀਆਂ ਸ਼ੁਰੂ ਕੀਤਾ, ਜਿਸ ਵਿੱਚ ਖਾਸਕਰ ਖੇਤੀਬਾੜੀ ਦੇ ਮਜਦੂਰ ਜੋਕਿ ਇਕ ਤੋਂ ਦੂਜੀ ਜਗਹ ਤੋਂ ਮੋਸਮੀ ਕੰਮ ਦੀ ਭਾਲ ਵਿੱਚ ਸਫ਼ਰ ਕਰਦੇ ਸਨ। ਪੌਂਤੀਣੋ ਖੇਤਰ ਵਿੱਚ ਪ੍ਰੋਜੈਕਟ ਦੇ ਲਾਭ ਲੈਣ ਵਾਲਿਆਂ ਵਿੱਚ ਭਾਰਤ ਦੇ ਪੰਜਾਬ ਖੇਤਰ ਨਾਲ ਸੰਬੰਧਤ ਵਿਦੇਸ਼ੀ ਹਨ ਜੋਕਿ ਲਾਤੀਨਾ ਦੇ ਖੇਤਰ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਵੀ ਕਈ ਹੋਰ ਕੰਮ ਵਿੱਚ ਹਿੱਸੇਦਾਰ ਹਨ।

ਐਮੇਰਜੇਂਸੀ ਦੇ ਮੋਬਾਈਲ ਕਲੀਨਿਕ ਨਾਲ ਕੌਣ ਸੰਪਰਕ ਕਰ ਸਕਦਾ ਹੈ ?

ਹਰੇਕ ਵਿਅਕਤੀ ।10 ਸਾਲ ਤੋਂ ਵੀ ਜਿਆਦਾ ਅਸੀਂ ਇਟਲੀ ਵਿੱਚ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇਂ ਹਾਂ: ਸਾਰੀਆਂ ਨੂੰ ਅਸੀਂ ਆਪਣੀ ਮਦਦ ਦਿੰਦੇ ਹਾਂ ਕਿਓਂਕਿ ਸਾਡਾ ਵਿਸ਼ਵਾਸ ਹੈ ਕਿ ਹਰੇਕ ਉਸ ਇਨਸਾਨ ਨੂੰ ਇਲਾਜ ਦੀ ਸੁਵਿਧਾ ਹੋਣੀ ਚਾਹੀਦੀ ਹੈ ਜਿਸਦੀ ਉਸ ਨੂੰ ਲੋੜ ਹੈ। ਕੋਈ ਵੀ ਬਾਹਰ ਨਹੀਂ ਹੈ। ਮੋਬਾਈਲ ਕਲੀਨਿਕ ਲਾਤੀਨਾ ਦੇ ਸ਼ਹਿਰੀ ਖੇਤਰ ਵਿੱਚ ਹਰ ਸ਼ੁੱਕਰਵਾਰ, ਬੋਰਗੋ ਹੇਰਮਾਦਾ (ਤੇਰਾਚੀਨਾ ਦੇ ਕੋਮੂਨੇ) ਵਿੱਚ ਹਰ ਸੋਮਵਾਰ ਅਤੇ ਬੁੱਧਵਾਰ ਦੁਪਹਿਰ ਨੂੰ, ਬੇਲਾ ਫਾਰਨੀਆ ( ਸਬਾਊਦੀਆ ਦੇ ਕੋਮੂਨੇ) ਵਿੱਚ ਹਰ ਮੰਗਲਵਾਰ ਅਤੇ ਵੀਰਵਾਰ ਦੁਪਹਿਰ ਨੂੰ ਮੌਜੂਦ ਹੈ।

 

La clinica mobile di Emergency ha scelto la provincia di Latina per operare coi suoi mediatori, infermieri e medici affinché venga prestata a tutta la popolazione residente, italiana e straniera, la necessaria assistenza socio-sanitaria di cui essa ha pieno diritto.

È probabile che la maggior parte dei fruitori del servizio della Clinica Mobile di Emergency siano migranti, soprattutto indiani, che nel pontino sono particolarmente presenti e impiegati soprattutto nelle campagne come braccianti.

L’attività di Emergency nella campagne pontine aiuta a migliorare le condizioni di salute e sociali di migliaia di persone residenti.

Cos’ è il Programma Italia di EMERGENCY?

Per facilitare l’accesso alle cure mediche anche in zone disagiate e remote, come le aree agricole e le periferie delle città, il ‘Programma Italia’ prevede la presenza di ambulatori mobili sul territorio italiano, da Milano alle zone colpite dal terremoto in Centro Italia.

Perché un ambulatorio mobile nel Pontino?

Nel dicembre 2016 EMERGENCY ha deciso di attivarne uno nella provincia di Latina, in collaborazione con l’Azienda Sanitaria Locale, per offrire un servizio di orientamento socio-sanitario e assistenza medica di base alle fasce più vulnerabili della popolazione, a italiani e stranieri, senza distinzione.

L’ambulatorio è aperto a tutti coloro che hanno bisogno di cure mediche, a chi vive in condizioni di marginalità, ai senza fissa dimora e ai migranti.

Nel 2011 i nostri ambulatori hanno iniziato a garantire cure ai lavoratori agricoli, seguendo il flusso ciclico dei braccianti che si spostano nelle nostre campagne in cerca di impieghi stagionali. Tra i destinatari del progetto nella zona Pontina, infatti, ci sono anche i migranti che arrivano dalla regione indiana del Punjab impiegati in agricoltura e nell’allevamento che vivono e lavorano nella provincia di Latina. Ma non solo.

Chi può rivolgersi all’ambulatorio mobile di EMERGENCY?

Tutti. Da oltre 10 anni lavoriamo in Italia per offrire cure gratuite: offriamo a tutti il nostro aiuto perché crediamo che il diritto alla cura debba essere garantito a chiunque ne abbia bisogno. Nessuno escluso. L’ambulatorio mobile staziona nell’area urbana di Latina il venerdì pomeriggio, a Borgo Hermada (Comune di Terracina) il lunedì e il mercoledì pomeriggio, a Bella Farnia (Comune di Sabaudia) il martedì e il giovedì pomeriggio.

Written By
More from Redazione

Ciad: epidemia, malnutrizione e crisi ambientale. Una strage continua

dal sito di medici senza frontiere "Qui la situazione dei bambini è...
Read More